ਛੁੱਟੀ ਆਏ ਫ਼ੌਜੀ ਜਵਾਨ ਦੀ ਸੜਕ ਹਾਦਸੇ ਵਿੱਚ ਹੋਈ ਮੌਤ
ਹਾਦਸੇ ਦੌਰਾਨ ਛੋਟਾ ਬੱਚਾ ਹੋਇਆ ਜ਼ਖਮੀ
ਸੈਨਿਕ ਸਨਮਾਨ ਨਾਲ ਫੌਜੀ ਦਾ ਕੀਤਾ ਗਿਆ ਅੰਤਿਮ ਸੰਸਕਾਰ
ਰੋਹਿਤ ਗੁਪਤਾ
ਗੁਰਦਾਸਪੁਰ, 29 ਅਪ੍ਰੈਲ 2024 : ਗੁਰਦਾਸਪੁਰ ਦੇ ਪਿੰਡ ਹੀਰ ਵਿੱਚ ਛੁੱਟੀ ਆਏ ਫੌਜ ਦੇ ਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਅਤੇ ਉਸਦਾ ਛੋਟਾ ਬੱਚਾ ਜ਼ਖਮੀ ਹੋ ਗਿਆ ਜਵਾਨ ਅਰਜੁਨ ਸਿੰਘ 155 ਇਨਫੈਂਟਰੀ (TA) ਜੈਕ ਰਾਈਫਲ ਵਿੱਚ ਤਾਇਨਾਤ ਸੀ ਅਤੇ ਇਸ ਵਕਤ ਜੰਮੂ ਦੇ ਰਜੋਰੀ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਿਹਾਂ ਸੀ। ਉਹ15 ਦਿਨ ਦੀ ਛੁੱਟੀ ਪਿੰਡ ਆਇਆ ਹੋਇਆ ਸੀ ਬੀਤੇ ਕੱਲ ਉਹ ਘਰ ਤੋਂ ਕਿਸੇ ਨਿੱਜੀ ਕੰਮ ਲਈ ਨਿਕਲੇ ਅਤੇ ਵਾਪਿਸ ਆਉਂਦੇ ਸਮੇਂ ਇੱਕ ਟਰਾਲੀ ਦੀ ਸਾਈਡ ਵੱਜਣ ਕਾਰਨ ਉਹ ਸੜਕ ਤੇ ਡਿੱਗ ਗਏ ਜਿੱਸ ਕਾਰਨ ਉਸਦੀ ਮੌਤ ਹੋ ਗਈ ਅੱਜ ਸਰਕਾਰੀ ਸਨਮਾਨਾਂ ਦੇ ਨਾਲ ਉਹਨਾਂ ਦੇ ਜੱਦੀ ਪਿੰਡ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ ।
ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਜਵਾਨ ਅਰਜਨ ਸਿੰਘ ਦੇ ਪਰਿਵਾਰਿਕ ਮੈਂਬਰ ਸਾਬਕਾ ਹਵਲਦਾਰ ਚਰਨਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਸੂਬੇਦਾਰ ਅਰਜੁਨ ਸਿੰਘ ਆਪਣੇ ਕਿਸੇ ਜਰੂਰੀ ਕੰਮ ਲਈ ਪਿੰਡ ਤੋਂ ਜੋੜਾ ਛਤਰਾਂ ਨੂੰ ਜਾ ਰਿਹਾ ਸੀ ਕਿ ਜੋੜਾ ਛੱਤਰਾਂ ਦੇ ਨਜ਼ਦੀਕ ਕਿਸੇ ਅਣਪਛਾਤੀ ਟਰੈਕਟਰ ਟਰਾਲੀ ਨੇ ਉਸ ਨੂੰ ਸਾਈਡ ਮਾਰ ਦਿੱਤੀ ਅਤੇ ਉਸ ਦੀ ਘਟਨਾ ਵਾਲੀ ਜਗ੍ਹਾ ਤੇ ਹੀ ਮੌਤ ਹੋ ਗਈ । ਉਸਦੇ ਨਾਲ ਉਸਦੇ ਇਕ ਛੋਟੇ ਬੱਚੇ ਨੂੰ ਵੀ ਸੱਟਾਂ ਲੱਗ ਗਈਆਂ ਜਿਸ ਦਾ ਇੱਕ ਨਿੱਜੀ ਹਸਪਤਾਲ ਵਿਖੇ ਇਲਾਜ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜਵਾਨ ਆਪਣਾ ਨਵਾਂ ਘਰ ਬਣਾ ਰਿਹਾ ਸੀ। ਜਿਸ ਕਰਕੇ ਉਹ ਛੁੱਟੀ ਆਇਆ ਹੋਇਆ ਸੀ ਘਰ ਦਾ ਕੰਮ ਪੂਰਾ ਨਾ ਹੋਣ ਕਾਰਨ ਉਸਨੇ ਕੁਝ ਦਿਨ ਪਹਿਲਾਂ ਹੀ ਆਪਣੀ ਛੁੱਟੀ ਵਧਾਈ ਸੀ ਅਤੇ ਬੀਤੇ ਕੱਲ ਸੜਕ ਹਾਦਸੇ ਵਿੱਚ ਉਸਦੀ ਮੌਤ ਹੋ ਗਈ ਉਹਨਾਂ ਕਿਹਾ ਕਿ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ।
ਉਥੇ ਹੀ ਅੰਤਿਮ ਸੰਸਕਾਰ ਮੌਕੇ ਜਵਾਨ ਨੂੰ ਸ਼ਰਧਾਂਜਲੀ ਦੇਣ ਪਹੁੰਚੇ 155 ਇਨਫੈਂਟਰੀ (TA) ਜੈਕ ਰਾਈਫਲ ਦੇ ਜਵਾਨਾਂ ਨੇ ਕਿਹਾ ਕਿ ਸੂਬੇਦਾਰ ਅਰਜੁਨ ਸਿੰਘ ਇੱਕ ਬਹੁਤ ਹੀ ਹੋਣਹਾਰ ਅਤੇ ਬਹਾਦਰ ਜਵਾਨ ਸੀ। ਅਤੇ ਉਹ ਹਮੇਸ਼ਾ ਹੀ ਆਪਣੇ ਜੂਨੀਅਰ ਜਵਾਨਾਂ ਦੇ ਨਾਲ ਬੜੇ ਪਿਆਰ ਨਾਲ ਗੱਲਬਾਤ ਕਰਦੇ ਸਨ ਉਹਨਾਂ ਕਿਹਾ ਕਿ ਉਹਨਾਂ ਦੀ ਮੌਤ ਕਾਰਨ ਨੂੰ ਉਹਨਾਂ ਦੀ ਯੂੰਟ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਜੋ ਕਿ ਕਦੀ ਵੀ ਪੂਰਾ ਨਹੀਂ ਹੋ ਸਕਦਾ ।